ARTICLES - ENGLISH/PUNJABI

BHEKH ? WHAT DOES GURBANI SAY ABOUT OUTER APPEARANCES – CLOTHES, SYMBOLS, RELIGIOUS MARKS ETC.?

ਭੇਖ(ਪਹਿਰਾਵੇ) ਨੂੰ ਪਹਿਲ ਦੇਣਾ ਕਿੰਨਾ ਕੋ ਵਾਜਿਵ ਹੈ ਗੁਰੂ ਨਾਨਕ ਜੀ ਵਡਹੰਸ ਰਾਗ ਦੇ ਇਸ ਸਬਦੁ ਵਿਚ ਬਾ-ਖੂਬੀਅਤ ਨਾਲ ਸਮਝਾਉਂਦੇ ਹਨ॥
ਇਹ ਜਰੂਰੀ ਨਹੀਂ ਕੇ ਸਾਵਣ ਵਿਚ ਲੱਗੀ ਝੜੀ ਸਭ ਨੂੰ ਫੱਬਦੀ ਹੋਵੇ॥ਕਈਆ ਲਈ ਇਹ ਖੁਸ਼ੀ ਦੇ ਪੱਲ ਲੈ ਕੇ ਆਉਂਦੀ ਹੈ ਤੇ ਕਈ ਵਿਛੋੜੇ ਵਿਚ ਝੂਰਦੇ ਹਨ॥

 


ਗੁਰੂ ਨਾਨਕ ਜੀ ਇਸੇ ਗੱਲ ਨੂੰ ਲੈ ਕੇ ਦੋ ਸਲੋਕ ਉਚਾਰਦੇ ਹੋਏ ਆਖਦੇ ਹਨ॥
ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥
ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ ॥੧॥ {ਪੰਨਾ 1279}
ਸੱਪਾਂ ਨੂੰ ਚੂਹਿਆਂ ਦੀਆ ਖਾਲੀ ਹੋਈਆਂ ਰੁਡਾ ਪਾਣੀ ਭਰਨ ਕਰਕੇ ਮਿਲ ਜਾਂਦੀਆ ਹਨ ਤੇ ਹਿਰਨ ਲਈ ਹਰਿਆਲੀ ਆ ਜਾਂਦੀ ਹੈ,ਮੱਛੀਆਂ ਦਾ ਜੀਵਨ ਪਾਣੀ ਨਾਲ ਤਾਲਾਬ ਭਰਨ ਕਰਕੇ ਸੌਖਾ ਹੋ ਜਾਂਦਾ ਹੈ ਤੇ ਭੋਗ ਬਿਲਾਸ ਵਾਲਿਆਂ ਲਈ ਇਹ ਸੁਹਾਵਣੀ ਰੱਤ ਹੋ ਜਾਂਦੀ ਹੈ॥
ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥
ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥੨॥
ਜਮੀਨ ਵੱਤ ਆਉਣ ਕਰਕੇ ਬਲਦਾ ਨੂੰ ਵਾਹੀ ਲਈ ਜੋਹਿਆ ਜਾਂਦਾ ਹੈ,ਗਰੀਬਾਂ ਦੀ ਦਿਹਾੜੀ ਰੁਕ ਜਾਂਦੀ ਹੈ, ਰਾਹਗਿਰੀਆ ਨੂੰ ਰੁਕਣਾ ਪੈਂਦਾ ਹੈ ਤੇ ਨੌਕਰ ਆਦਿਕ ਦਾ ਕੰਮ ਵੱਧ ਜਾਂਦਾ ਹੈ॥
ਸਾਵਣ ਨੂੰ ਮੁਖ ਰੱਖਦੇ ਹੋਏ ਹੀ ਮਹਲਾ 1 ਵਡਹੰਸ ਰਾਗ ਵਿਚ ਇਕ ਹੋਰ ਬਹੁਤ ਖੂਬਸੂਰਤ ਖਿਆਲ ਦਿੰਦੇ ਹੋਏ ਆਖਦੇ ਹਨ॥
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥
ਸਾਵਣ ਆਇਆ ਵੇਖ ਮੋਰਾ ਪੈਲਾਂ ਪਾਉਣੀਆ ਸ਼ੁਰੂ ਕਰ ਦਿਤੀ ਹਨ॥ਭਾਵ ਗਿਆਨ ਦੀ ਛਹਬਰ ਕਰਕੇ ਮਨਂ ਵਿਚ ਮਿਲਾਪ ਦਾ ਉਮਾਹਾ ਉਠਿਆ ਹੈ॥
ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥
ਜੀਵ- ਇਸਤਰੀ ਕੰਤ ਕਰਤਾਰ ਤਾਈ ਆਖਦੀ ਹੈ ਕੇ ਤੇਰੀ ਕੁਦਰਤ ਉਤੇ ਸਾਵਣ ਆਉਣ ਕਰਕੇ ਆਏ ਖੇੜੇ ਨੇ ਮੈਨੂੰ ਜੀਵ ਇਸਤਰੀ ਨੂੰ ਮਿਲਾਪ ਲਈ ਕੀਲ ਛੱਡਿਆ ਹੈ ॥
ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥
ਤੇਰੇ ਕੁਦਰਤ ਵਿੱਚੋ ਹੋ ਰਹੇ ਦੀਦਾਰ ਤੂੰ ਮੈ ਜੀਵ ਇਸਤਰੀ ਅਸ਼ ਅਸ਼ ਜਾਂਦੀ ਹਾਂ,ਤੇਰੇ ਨਾਮ ਉਤੋਂ ਆਪਾ ਕੁਰਬਾਨ ਕਰਦੀ ਹਾਂ॥
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥
ਹੇ ਮੇਰੇ ਕੰਤ ਕਰਤਾਰ ਤੂੰ ਇਸ ਕੁਦਰਤ ਵਿਚ ਵਸਿਆ ਹੋਇਆ ਹੈ ਇਸਲਈ ਮੈ ਇਸ ਕੁਦਰਤ ਉਤੇ ਮਾਨ ਕੀਤਾ ਹੈ ਪਰ ਜੇ ਤੂੰ ਇਸ ਕੁਦਰਤ ਵਿਚ ਨਾਂਹ ਹੋਵੇ ਤਾ ਇਹ ਤੇਰੇ ਬਿਨ੍ਹਾ ਕਿਸ ਕੰਮਦੀ \ ਤੇ ਮੇਰਾ ਕੀਤਾ ਮਾਨ ਵੀ ਵਿਅਰਥ ਹੋਵੇਗਾ॥
ਸਬਦੁ ਦਾ ਦੂਜਾ ਪੱਖ ਵਿਛੋੜੇ ਉਤੇ ਕੇਦਰਿਤ ਹੈ॥
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥
ਹੇ ਆਪਣੇ ਆਪ ਨੂੰ ਸੁਹਾਗਣ ਦਸਣ ਵਾਲੀਏ ਜੇ ਤੇਰਾ ਕੰਤ ਕਰਤਾਰ ਹੀ ਤੇਰੇ ਕੋਲ ਨਹੀਂ ਫਿਰ ਇਹ ਭੇਖ ਦਾ ਦਿਖਾਵਾ ਕਿਸ ਕੰਮ ਦਾ ਹੈ॥ਬਾਹਾਂ ਵਿਚ ਪਾਇਆ ਚੂੜਾ ਜੋ ਸੁਹਾਗ ਦੀ ਨਿਸ਼ਾਨੀ ਹੈ ਤੇ ਜੇ ਸੁਹਾਗ ਨਾਲ ਹੀ ਸਾਂਝ ਨਹੀਂ ਪਈ ਤਾ ਇੱਦਾ ਕਰ ਮੰਜੀ ਦੀਆ ਬਾਹੀਆ ਉਤੇ ਆਪਣੇ ਬਾਹਾਂ ਸਨਹੇ ਮਾਰ ਇਹ ਚੂੜਾ ਬੰਨਦੇ॥
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥
ਕੀ ਲਾਹਾ ਹੈ ਇਸ ਭੇਖ ਰੂਪੀ ਸਿੰਗਾਰ ਦਾ ਜੇ ਤੇਰਾ ਕੰਤ ਤੇਰੀ ਕੋਲ ਨਾਂਹ ਆਇਆ॥ਕੀ ਲਾਹਾ ਹੋਇਆ ਮੁਨਿਆਰੀ ਕੋਲ ਜਾ ਚੂੜੀਆ ਚੜਵਾਨਦਾ॥ਬਿਨ੍ਹਾ ਮਿਲਾਪ ਦੇ ਕਿਸ ਕੰਮ ਆਇਆ ਇਹ ਵੰਗਾਂ॥
ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥
ਮੈ ਤਾ ਇਥੋਂ ਤੱਕ ਤਕਦੀਕ ਕਰਦੀ ਹਾਂ ਜੋ ਬਾਹਾਂ ਆਪਣੇ ਕੰਤ ਕਰਤਾਰ ਦੇ ਗਲ ਨਾਂਹ ਲਗਿਆ ਹੋਣ ਉਹ ਬਾਹਾਂ ਹੀ ਸੜ੍ਹ ਜਾਣ ਚੂੜਾ ਤਾ ਫਿਰ ਨਿੱਕੀ ਗੱਲ ਹੈ॥
ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥
ਸਾਰੀਆ ਜੀਵ ਇਸਤਰੀਆ ਕੰਤ ਕਰਤਾਰ ਨੂੰ ਲੁਭਾਉਣ ਵਿਚ ਲੱਗਿਆ ਹਨ ਤੇ ਮੈ ਜੋ ਸਰੀਰ ਭੇਖ ਤੱਕ ਸੀਮਤ ਰਹੀ ਹੈ ਦਸੋ ਅਜਿਹੇ ਕੁਕਰਮੀ ਨੂੰ ਲੈ ਕਿਸ ਦਰ ਉਤੇ ਢੁਕਾ॥
ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥
ਆਪਣੇ ਵੱਲੋ ਤਾ ਮੈ ਭੇਖ ਕਰਕੇ ਬਹੁਤ ਸਿੰਗਾਰ ਕੀਤਾ ਤਾ ਜੋ ਕੰਤ ਕਰਤਾਰ ਨੂੰ ਜਾ ਮਿਲਾ, ਮੈ ਵਾਲਾ ਨੂੰ ਸੋਹਣੀ ਤਰ੍ਹਾਂ ਗੁੰਦਿਆ,ਚੀਰ ਕਢਿਆ,ਚੀਰ ਵਿਚ ਸੁਹਾਗ ਦੀ ਨਿਸ਼ਾਨੀ ਸੰਦੂਰ ਭਰਿਆ ਪਰ ਸਭ ਕੁਝ ਵਿਅਰਥ ਗਿਆ ਕੰਤ ਕਰਤਾਰ ਨੂੰ ਮੇਰੀ ਇਕ ਗੱਲ ਨਾਂਹ ਭਾਈ॥ਹੁਣ ਤਾ ਵਿਛੋੜੇ ਵਿਚ ਤੜਪਣਾ ਹੀ ਮੇਰਾ ਜੀਵਨ ਬਣ ਕੇ ਰਹਿ ਗਿਆ ਹੈ॥
ਤੀਜੇ ਪੜਾਅ ਵਿਚ ਮਿਲਾਪ ਦੀ ਤਾਂਘ ਉਭਰਕੇ ਸਾਹਮਣੇ ਆਉਂਦੀ ਹੈ॥
ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥
ਭੇਖ ਦੀ ਅਸਫਲਤਾ ਵਿਚ ਮੈ ਜੀਵ ਇਸਰਤੀ ਰੋ ਰਹੀ ਹਾਂ, ਮੈਨੂੰ ਵੇਖ ਸਾਰਾ ਜਗ ਵੀ ਰੋ ਰਿਹਾ ਹੈ ਇਥੋਂ ਤੱਕ ਕੇ ਜੰਗਲ ਵਿਚ ਵਸਣ ਵਾਲੇ ਜੀਵ ਮੇਰੇ ਵਲੋਂ ਕੀਤੀ ਭੇਖ ਦੀ ਕੁਕਰਮੀ ਉਤੇ ਅਫਸੋਸ ਜਾਹਿਰ ਕਰ ਰਹੇ ਹਨ॥
ਬਸ ਇਕ ਮੇਰਾ ਮਨ (ਮਨ ਦੀ ਅਵਸਥਾ) ਹੀ ਹੈ ਜੋ ਆਪਣੀ ਇਆਣਾਪ ਉਤੇ ਨਹੀਂ ਰੋ ਰਿਹਾ ਕੇ ਇਸ ਇਆਣਾਪ ਕਰਕੇ ਹੀ ਕੰਤ ਕਰਤਾਰ ਤੂੰ ਵਿਛੋੜਾ ਹੋਇਆ ਹੈ॥
ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥ ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥
ਹੇ ਮੇਰੇ ਕੰਤ ਕਰਤਾਰ ਤੂੰ ਮੇਰੇ ਸੁਪਨੇ ਵਿਚ ਆ ਪਰ ਸੁਪਨਾ ਮੁਕਦੇ ਹੀ ਚਲਾ ਗਿਆ ਤੇ ਜਾਣ ਦੇ ਦੁੱਖ ਵਿਚ ਮੈ ਜੀਵ ਇਸਤਰੀ ਰੋ ਰੋ ਕਮਲੀ ਹੋਈ ਪਈ ਹਾਂ॥
ਅਜਿਹੇ ਮੇਰੀ ਇੰਨੀ ਔਕਾਤ ਨਹੀਂ ਕੇ ਮੈ ਤੇਰੇ ਤਾਈ ਖੁਦ ਅਪੜ ਸਕਾ ਤੇ ਨਾਂਹ ਹੀ ਇੰਨੀ ਪਹੁੰਚ ਰੱਖਦੀ ਹੈ ਕੇ ਕਿਸੇ ਨੂੰ ਤੇਰੇ ਤਾਈ ਭੇਜ ਸਕਾ ਜੋ ਮੇਰੀ ਹਾਲਾਤ ਤੇਰੇ ਤਾਈ ਬਿਆਨ ਕਰ ਸਕੇ॥
ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥
ਮੈ ਜੀਵ ਇਸਰਤੀ ਤਾ ਸਿਰਫ ਨੀਂਦ ਅਗੇ ਹੀ ਅਰਜ਼ ਕਰਦੀ ਹਾਂ ਕੇ ਤੂੰ ਹੀ ਆ ਜਾਵੇ ਤਾ ਕੀ ਪਤਾ ਸੁਪਨੇ ਵਿਚ ਮੁੜ ਮੈਨੂੰ ਮੇਰੇ ਕੰਤ ਕਰਤਾਰ ਦੇ ਦੀਦਾਰ ਹੋ ਜਾਣ॥
ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥
ਹੇ ਨਾਨਕ ਜੇ ਕੋਈ ਤੈਨੂੰ ਸਾਹਿਬ ਦੀ ਸਿਫਤ ਸਲਾਹਾਂ ਸੁਣਾਏ ਤਾ ਬਦਲੇ ਵਿਚ ਤੂੰ ਕੀ ਭੇਟਾ ਦੇਵੇਗਾ??
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥
ਅਗੋ ਜਵਾਬ ਆਉਂਦਾ ਹੈ ਕੇ ਮੈ ਜੀਵ ਇਸਤਰੀ ਆਪਣਾ ਅੰਹਕਾਰ ਰੂਪੀ ਸਿਰ ਵੱਢ ਅਜਿਹੇ ਗੁਰਮੁਖ ਜਨ ਦੇ ਹੇਠਾਂ ਬਹਿਣ ਦੀ ਵਛਾਈ ਬਣਾ ਕੇ ਨਿਮਰਤਾ ਵਿਚ ਆ ਉਸਦੀ ਸੇਵਾ ਕਰਾਂਗੀ ॥
ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥ {ਪੰਨਾ 558}
ਵਿਛੜੇ ਹੋਏ ਕੰਤ ਕਰਤਾਰ ਨੂੰ ਮਿਲਣ ਦਾ ਇਹ ਹੀ ਕੇਵਲ ਇਕਲੌਤਾ ਤਰੀਕਾ ਹੈ ਕੇ ਆਪਾ ਤਿਆਗ ਜਿੰਦ ਕੰਤ ਕਰਤਾਰ ਉਤੋਂ ਵਾਰ ਦਿੱਤੀ ਜਾਵੇ॥
ਧੰਨਵਾਦ