ARTICLES - ENGLISH/PUNJABI

Paap Punn As Per Gurmatt And Sggs

ਮਨਮਤੋ ਨੇ ਗੁਰਮਤੋ ਨੂੰ ਸਵਾਲ ਕਰਦੇ ਹੋਏ ਪੁੱਛਿਆ ਭੈਣ ਗੁਰਮਤੋ ਭਲਾ ਦੱਸ ਕੇ ਗੁਰਮਤਿ ਅਨੁਸਾਰ ਪਾਪ ਕੀ ਹੈ॥
ਗੁਰਮਤੋ ਬੋਲੀ ਭੈਣੇ ਮਨਮਤੋ ਇਸ ਗੱਲ ਨੂੰ ਸਮਝਾਉਂਦੇ ਹੋਏ ਗੁਰੂ ਸਾਹਿਬ ਮਾਝ ਰਾਗ ਵਿਚ ਆਖਦੇ ਹਨ..
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥
ਭੈਣੇ ਅਸਲ ਵਿਚ ਪਾਪ ਪੁੰਨ ਦੋਵੇ ਹੀ ਸਾਹਿਬ ਦੇ ਹੁਕਮ ਖੇਤਰ ਦਾ ਹਿੱਸਾ ਹਨ॥ਜਿਨਾ ਮਾਇਆ ਦੇ ਪ੍ਰਭਾਵ ਹੇਠ ਕਾਰ ਵਿਵਹਾਰ ਹੈ,ਉਸ ਦੇ ਮੁਖ ਖਿਲਾੜੀ ਪਾਪ ਪੁੰਨ ਹੀ ਹਨ॥
ਜੇ ਇਸੇ ਗੱਲ ਨੂੰ ਸਮਝਾਉਂਦੇ ਹੋਏ ਬਸੰਤ ਰਾਗ ਵਿਚ ਗੁਰੂ ਜੀ ਆਖਦੇ ਹਨ…
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥
ਸੰਸਾਰ ਬਿਰਖ ਕਉ ਦੁਇ ਫਲ ਲਾਏ ॥


ਮਨਮਤੋ ਨੇ ਗੁਰਮਤੋ ਨੂੰ ਕਿਹਾ ਹੁਣ ਇਹ ਗੱਲ ਸਮਝਾ ਕੇ ਜੋ ਗੁਰੂ ਜੀ ਨੇ ਮਾਝ ਰਾਗ ਦੂਜੀ ਪੰਗਤੀ ਵਿਚ ਆਖੀ ਹੈ ਕੇ….
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥
ਕੇ ਭਲਾ ਇਕਤੁ ਘਰਿ ਕਿਵੇਂ ਆਇਆ ਜਾਵੇ॥
ਗੁਰਮਤੋ ਬੋਲੀ ਭੈਣੇ ਜਵਾਬ ਗੁਰੂ ਜੀ ਨਾਲ ਹੀ ਦਿੱਤਾ ਹੈ ਕੇ..
”ਗੁਰਮਤਿ ਸਹਜਿ ਸਮਾਵਣਿਆ”
ਹੁਣ ਜੇ ਹੋਰ ਖੁਲਕੇ ਸਮਝਣਾ ਹੈ ਤਾ ਆਪਣੀ ਵਿਰਤੀ ਭਗਤ ਰਵਿਦਾਸ ਜੀ ਦੇ ਆਖੇ ਵੱਲ ਖੜਨੀ ਪਵੇਗੀ॥
ਫਲ ਕਾਰਨ ਫੂਲੀ ਬਨਰਾਇ ॥
ਫਲੁ ਲਾਗਾ ਤਬ ਫੂਲੁ ਬਿਲਾਇ ॥
ਸਾਹਿਬ ਨਾਲ ਮਿਲਾਪ ਲਈ ਪਾਪ ਪੁੰਨ ਰੂਪੀ ਕਾਰ ਵਿਵਹਾਰ ਵਿੱਚੋ ਲੱਗਣਾ ਪੈਂਦਾ ਹੈ ਪਰ ਜਦ ਸਾਹਿਬ ਫਲ ਦੀ ਪ੍ਰਾਪਤੀ ਹੋਂਦੀ ਹੈ ਤਦ ਪਹਿਲਾ ਇਹ ਪਾਪ ਪੁੰਨ ਰੂਪੀ ਕਾਰ ਵਿਵਹਾਰ ਵਿੱਚੋ ਪਰੇ ਹੋ ਸਮ ਦੀ ਅਵਸਥਾ ਦਾ ਇਖਤਿਆਰ ਹਾਸਿਲ ਕਰ ਲੈਂਦਾ ਹੈ॥
ਜਿਵੇ ਭਗਤ ਆਪਣੇ ਸਬਦੁ ਦੀ ਅਗਲੀ ਪੰਗਤੀ ਵਿਚ ਆਖਦੇ ਹਨ…
ਗਿਆਨੈ ਕਾਰਨ ਕਰਮ ਅਭਿਆਸੁ ॥
ਗਿਆਨੁ ਭਇਆ ਤਹ ਕਰਮਹ ਨਾਸੁ ॥
ਕਰਮ ਅਭਿਆਸ ਭਾਵ ਪਾਪ ਪੁੰਨ ਦਾ ਦਾਇਰਾ ਅਤੇ ਜਦ ਆਖਿਆ ਕਰਮਹ ਨਾਸ ਤਦ ਹੀ ਸਮ ਦੀ ਅਵਸਥਾ ਨੇ ਜਨਮ ਲਿਆ॥
ਬਸ ਭੈਣੇ ਇਹੀ ਗੱਲ ਸਮਝਣੀ ਹੈ ਕੇ ਪਾਪ ਸਾਹਿਬ ਮੂਲ ਦੀ ਦੋਹਾ ਵਿਚਲੀ ਇਕ ਸਾਖਾ ਹੈ॥
ਇਥੇ ਕੇ ਪ੍ਰਹਲਾਦ ਵਿਰਤੀ ਦੇ ਮਾਲਕ ਵੀ ਸਾਹਿਬ ਦੀ ਰਹਿਮਤ ਦੇ ਪਾਤਰ ਬਣੇ ਹਨ ਅਤੇ ਸੱਜਣ ਠੱਗ ਵਰਗੇ ਵੀ ਭਾਈ ਸੱਜਣ ਹੋ ਸਾਹਿਬ ਦੇ ਸੱਜਣ ਬਣ ਨਿਬੜੇ ਦੇ ਹਨ॥ਬਸ ਲੋੜ ਹੋਂਦੀ ਹੈ ਸਮ ਦੀ ਅਵਸਥਾ ਨੂੰ ਹਾਸਿਲ ਕਰਨ ਦੀ॥ਕਿਉਂਕਿ…
ਸਿਰੀਰਾਗੁ ਮਹਲਾ ੫ ॥ ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥ ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥ ਠਾਕੁਰੁ ਸਰਬੇ ਸਮਾਣਾ ॥ ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥ ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥ ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥੨॥ ਕਹਨ ਕਹਾਵਨ ਇਹੁ ਕੀਰਤਿ ਕਰਲਾ ॥ ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥੩॥ ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥ ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥੪॥੨੬॥੯੬॥   ARMINDER SINGH