SHABD VICHAR

AANNT KAAL SHABAD explained in Simple Punjabi

Aannt Kaal Shabad in SGGS explained in simple Punjabi by Chamkaur Singh Brar

Aant kaal PUNJABI

ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ 
ਏਸ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਕੁਝ ਨੁਕਤੇ ਵਿਚਾਰਨ ਦੀ ਜਰੂਰਤ ਹੈ। ਜਿਸ ਤਰ੍ਹਾਂ ਪਹਿਲੇ ਸਮੇਂ ਵਿੱਚ ਕੁਝ ਵਿਆਖਿਆਕਾਰਾਂ ਇਸ ਸ਼ਬਦ ਨੂੰ ਬਿਆਨ ਕੀਤਾ ਹੈ ਕਾਫੀ ਵਿਚਾਰ ਦੀ ਲੋੜ ਮੰਗਦਾ ਹੈ। ਵਿਚਾਰ ਕਰਨ ਲਗਿਆ ਹੇਠ ਲਿਖੇ ਨੁਕਤੇ ਜਰੂਰੀ ਹਨ। 

 

 

1) ਵਿਆਕਾਰਨਿਕ ਪੱਖ ਤੋਂ ਹਰ ਇੱਕ ਲਾਈਨ ਵਿੱਚ ਤਿੰਨ ਕਰਿਆਵਾਂ ਆਈਆ ਹਨ। ਸਿਮਰੈ,– ਯਾਦ ਕਰਦਾ ਹੇ, ਮਰੈ—ਮਰ ਜਾਂਦਾ ਹੈ ਜਾਂ ਡੁਬ ਜਾਂਦਾ ਹੈ, ਅਉਤਰੈ—ਅਵਤਾਰ ਧਾਰਦਾ ਹੈ। ਇਹ ਸ਼ਬਦੀ ਅਰਥ ਹਨ। ਅਤੇ ਵਰਤਮਾਨ ਕਾਲ ਅਨਿਪੁਰਖ ਇੱਕ ਵਚਨ ਦੀਆ ਕਿਰਿਆਵਾਂ ਹਨ। ਸੋਚਣ ਵਾਲਾ ਨੁਕਤਾ ਹੈ ਕਿ ਇਸ ਕਿਸੇ ਵੀ ਪੰਗਤੀ ਵਿੱਚ ਭਵਿਖ ਕਾਲ ਦੀ ਕੋਈ ਵੀ ਕਿਰਿਆ ਨਹੀਂ ਹੈ। ਪਰ ਫਿਰ ਵੀ ਵਿਆਖਿਆਕਾਰਾ ਨੇ ਜਨਮ ਲਵੇਗਾ ਹੀ ਕੀਤੇ ਹਨ।

ਆਓ ਹੁਣ ਦੇਖਦੇ ਹਾਂ ਮਰੈ ਦੀਆ ਉਦਾਹਰਣਾਂ

ਮਰੈ==ਮਰੈ ਸ਼ਬਦ 234 ਵਾਰੀਂ ਗੁਰੂ ਗਰੰਥ ਸਾਹਿਬ ਵਿੱਚ ਆਇਆ ਹੈ॥ ਇਸ ਨੂੰ ਦੋ ਅਰਥਾਂ ਵਿੱਚ ਵਰਤਿਆ ਹੈ। ਇੱਕ ਆਤਮਿਕ ਤੌਰ ਤੇ ਮਰਨਾ ਅਤੇ ਇੱਕ ਸਰੀਰਕ ਤੌਰ ਤੇ ਮਰਨਾ। ਦਸਾਂ ਵਿੱਚੋਂ 9 ਵਾਰੀਂ ਆਤਮਿਕ ਤੌਰ ਤੇ ਵਰਤਿਆ ਹੈ। ਪਰ ਏਥੈ ਤਾਂ ਚਿੰਤਾ ਮਹਿ ਮਰੈ। ਭਾਵ ਜੋ ਚਿੰਤਾ ਵਿਚ ਮਰਦਾ ਹੈ। ਚਿੰਤਾ ਵਿੱਚ ਮਰਨਾ ਕਦੀ ਵੀ ਸਰੀਰਕ ਤੌਰ ਤੇ ਨਹੀਂ ਮਰਨਾ। ਇਹ ਮੁਹਾਵਰਾ ਹੈ ਭਾਵ ਚਿੰਤਾ ਵਿੱਚ ਡੁੱਬ ਜਾਣਾ। ਹੁਣ ਦੇਖੋ ਚਿੰਤਾ। 
ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ ਅੰਗ ੭੦੩
ਅੰਤਰਿ ਅਗਨਿ ਚਿੰਤਾ ਬਹੁ ਜਾਰੇ ॥ – ਅੰਗ ੯੦੩
ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥ – ਅੰਗ ੧੧੦੪
ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥ – ਅੰਗ ੨੨
ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥ – ਅੰਗ ੩੩
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥ – ਅੰਗ ੩੩
ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥ ਅੰਗ ੩੪
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ – ਅੰਗ ੫੮
ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥ ਅੰਗ ੫੮
ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥ – ਅੰਗ ੬੩
ਸਬਦਿ ਮਰੈ ਸੁ ਮੁਆ ਜਾਪੈ ॥ ਅੰਗ ੧੧
ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥ ਅੰਗ ੫੫੦
ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥ ਅੰਗ ੬੬੧
ਮਨੁ ਮਰੈ ਧਾਤੁ ਮਰਿ ਜਾਇ ॥ – ਅੰਗ ੬੬੫
ਪਾਣੀ ਮਰੈ ਨ ਬੁਝਾਇਆ ਜਾਇ ॥ ਅੰਗ ੮੭੮
ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥ 
ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥ ਅੰਗ ੧੧੨੯

2) ਅੰਤਿ ਕਾਲਿ—ਵਿੱਚ ਲੱਲੇ ਨੂੰ ਸਿਹਾਰੀ ਦਾ ਮਤਲਬ ਹੈ ਕਿ ਇਹ ਅਧਿਕਰਣ ਕਾਰਕ ਵੀ ਹੋ ਸਕਦਾ ਹੇ । ਅਪਾਦਾਨ ਕਾਰਕ ਵੀ ਜਾਂ ਕਰਣ ਕਾਰਕ ਵੀ। ਸੋ ਅਸੀ ਲਿਖ ਸਕਦੇ ਅੰਤ ਸਮੇਂ ਵਿੱਚ, ਜਾਂ ਅੰਤ ਸਮੇਂ ਤੱਕ ਜਾਂ ਅੰਤ ਸਮੇ ਤੋਂ ਜਾਂ ਅੰਤ ਸਮੇਂ ਨਾਲ। ਜਿਸ ਵਿਚ ਤੋਂ ਅਤੇ ਨਾਲ ਅਰਥ ਠੀਕ ਨਹੀਂ ਬੈਠਦੇ ਪਰ ਅੰਤ ਸਮੇਂ ਤੱਕ ਜਾਂ ਵਿੱਚ ਹੀ ਲਿਖ ਸਕਦੇ ਹਾਂ। ਕਿਉਂਕਿ ਅੱਗੇ ਜਾ ਕੇ ਦਸਿਆ ਹੈ ਕਿ ਗੁਰਬਾਣੀ ਸਾਰੀ ਉਮਰ ਜੀਵਨ ਦੇ ਅੰਤ ਸਮੇਂ ਤੱਕ ਜੀਵਨ ਜਾਂਚ ਬਾਰੇ ਹੀ ਦਸਦੀ ਹੈ ਨਾਂਕਿ ਅੰਤਲੇ ਪਲਾਂ ਵਾਸਤੇ ॥ ਸੋ ਇਹ ਸਾਰੀ ਉਮਰ ਅਤੇ ਉਮਰ ਦੇ ਅੰਤ ਤੱਕ ਜੀਵਨ ਜਿਉਣ ਲਈ ਦਸਦੀ ਹੈ॥ ਸੋ ਇਸ ਕਰਕੇ ਅੰਤ ਸਮੇਂ ਤੱਕ ਹੀ ਅਰਥ ਠੀਕ ਬੈਠਦੇ ਹਨ ਨਾਂ ਕਿ ਅੰਤ ਸਮੇਂ ਵਿੱਚ। 

3) ਨੁਕਤਾ—ਬੇਸਵਾ—ਵੇਸਵਾ ਜੂਨ ਨਹੀਂ ਹੈ। ਪਰ ਇਹ ਜੀਵਨ ਜਾਂਚ ਹੈ॥ 

4) ਪ੍ਰੇਤ== ਜੂਂਨ ਨਹੀਂ ਹੈ। ਪ੍ਰੇਤ ਦੀ ਪ੍ਰੀਭਾਸ਼ਾ ਗੁਰਬਾਣੀ ਦਸਦੀ ਹੈ। 
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ ਮ- ਅੰਗ ੧੩੪
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥ ਅੰਗ ੭੦੬
ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ ॥ – ਅੰਗ ੯੦੬
ਕਲਿ ਮਹਿ ਪ੍ਰੇਤ ਜਿਨ੍ਹ੍ਹੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥ – ਅੰਗ ੧੧੩੧
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ – ਅੰਗ ੬੩੪

5) ਮੁਕਤੀ— ਗੁਰਬਾਣੀ ਮੁਕਤੀ ਏਸੇ ਜੀਵਨ ਵਿੱਚ ਮੰਨਦੀ ਹੈ। ਕਿਸੇ ਹੋਰ ਜੀਵਨ ਵਿੱਚ ਨਹੀਂ। ਗੁਰਬਾਣੀ ਦੀ ਉਦਾਹਰਣਾਂ
ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ ॥ ਅੰਗ ੪੯੦
ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ ॥ ਅੰਗ ੫੦੮
ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ॥ ਅੰਗ 771
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥ – ਅੰਗ ੯੩
ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥ ਅੰਗ ੧੨੨
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ਅੰਗ ੫੨੬
ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥ ਅੰਗ ੧੧੫੬
ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ ਅੰਗ ੧੪੨੮

6) ਗੁਰਬਾਣੀ ਦਾ ਇੱਕ ਸਿਧਾਤ ਹੇ ਜੀਵਨ ਜਾਂਚ। ਇਹ ਸਿਖਿਆ ਸਾਰਾ ਜੀਵਨ ਜਿਉਣ ਦੀ ਸਿੱਖਿਆ ਦਿੰਦੀ ਹੈ। ਨਾਂ ਕਿ ਜਿਵੇਂ ਵਿਆਖਿਆ ਕਾਰਾਂ ਲਿਖਿਆ ਅੰਤ ਦੇ ਸਮੇਂ ਜੇ ਕੋਈ ਪਰਭੂ ਨੂੰ ਸਿਮਰਦਾ ਹੈ ਤਾਂ ਉਹ ਪ੍ਰਭੁ ਦਾ ਮਿਲਾਪ ਪਾ ਲੈਂਦਾ ਹੈ। ਕੀ ਇਸਦਾ ਮਤਲਬ ਕਿ ਕੋਇ ਸਾਰਾ ਜੀਵਨ ਵਿਕਾਰਾ ਦਾ ਮਜ਼ਾ ਲੈਂਦਾ ਰਹੇ ਅਤੇ ਅੰਤ ਦੇ ਸਮੇਂ ਕੁਝ ਪਲ ਪ੍ਰਭੂ ਨੂੰ ਯਾਦ ਕਰੇ ਤਾਂ ਉਹ ਜੀਵਨ ਮੁਕਤ ਹੋ ਜਾਂਦਾ ਹੈ। ਇਹ ਮਨਮਤ ਹੈ। ਗੁਰਬਾਣੀ ਤਾਂ ਸਾਰਾ ਜੀਵਨ ਜਿਉਣ ਦੀ ਸਿਹਤ ਦਿੰਦੀ। ਹਾ ਸਮਝ ਬੁਢਾਪੇ ਵਿੱਚ ਵੀ ਲੱਗ ਸਕਦੀ ਹੈ ਜਾਂ ਜਵਾਨੀ ਵਿੱਚ ਵੀ । ਇਸ ਵਾਸਤੇ ਸਮਾਂ ਨੀਅਤ ਨਹੀਂ ਹੈ।

ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਅੰਗ ੧੩੭੮
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਅੰਗ ੧੩੭੮
ਦੂਜੀ ਲਾਈਨ ਗੁਰੂ ਅਮਰਦਾਸ ਜੀ ਦੀ ਹੈ ਸਿਰਫ ਕਲੀਅਰ ਕਰਨ ਲਈ ਕਿ ਸਮਾਂ ਨੀਅਤ ਨਹੀਂ ਜਦੋਂ ਸਮਝ ਲਗ ਜਾਵੇ।

ਅੰਤ ਵਿੱਚ ਰਹਾਉ ਵਾਲੀ ਪੰਗਤੀ ਜੋ ਸ਼ਬਦ ਦਾ ਸਿਰਲੇਖ ਹੁੰਦੀ ਹੈ। ਜੇ ਇਹ ਪੰਗਤੀ ਸ਼ਬਦ ਦੇ ਹਰ ਪਦ ਨਾਲ ਜੋੜਕੇ ਦੇਖੀਏ ਤਾਂ ਅਰਥ ਹੋਰ ਵੀ ਸਾਫ ਹੋ ਜਾਂਦੇ ਹਨ। ਕਿਉਂਕਿ ਹਰ ਪਦ ਵਿੱਚ ਭਗਤ ਜੀ ਦੀ ਸਿਖਿਆ ਇਹ ਹੀ ਹੈ ਕਿ ਭੇਣੇ ਦੇਖੀ ਪ੍ਰਭੂ ਦਾ ਨਾਮ ਜਾਂ ਗੁਣਾਂ ਦੇ ਸੰਗਰਹਿ ਨੂੰ ਨ ਵਿਸਾਰ ਦੇਵੀਂ।ਇਹ ਸਿੱਖਿਆ ਜੀਵਨ ਦੇ ਕੁਝ ਸਮੇਂ ਵਾਸਤੇ ਨਹੀਂ ਬਲਕਿ ਸਾਰੇ ਜੀਵਨ ਵਾਸਤੇ ਹੈ। ਇਹ ਹੀ ਗੁਰਮਤ ਹੈ।

ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ॥ 
ਅਰਥ—ਹੇ ਭੈਣੇ! ਪ੍ਰਭੁ ਦੇ ਗੁਣਾਂ ਦੇ ਸੰਗਰਹਿ ਜਾਂ ਨਾਮ ਨੂੰ ਵਿਸਾਰ ਨ ਦੇਵੀਂ॥ 1॥ ਰਹਾਉ॥ 

Meaning—Hey Sis! Make sure that you should not forget the virtues of Lord in your way of life.

ਅਰਥ== ਹੇ ਭੈਣੇ (ਸਾਰੇ ਜੀਵਨ ਵਿੱਚ ਅਤੇ ) ਜੀਵਨ ਦੇ ਅਖ਼ੀਰ ਤੱਕ ਜਿਹੜਾ ਆਪਣੀ ਸੋਚ ਮੰਡਲ ਵਿੱਚ ਪੈਸਾ ਪੈਸਾ ਹੀ ਕਰਦਾ ਰਹਿੰਦਾ ਹੈ ਜਾਂ ਚਿੰਤਨ ਕਰਦਾ ਰਹਿੰਦਾ ਹੈ, ਜੇ ਉਹ ਅਜਿਹੀ ਚਿੰਤਾ ਵਿੱਚ ਹੀ ਡੁਬਿਆ ਜਾਂ ਮਰਿਆ ਰਹਿੰਦਾ ਹੈ ਤਾਂ ਉਹ ਮੁੜ ਮੁੜ ਸਪ ਵਾਲੀ ਜਿੰਦਗੀ ਹੀ ਜਿਉਂਦਾ ਹੈ। (ਇਸ ਕਰਕੇ ਭੈਣੇ ਰਬੀ ਗੁਣਾਂ ਨੂੰ ਵਿਸਾਰ ਨਾ ਜੀਵਨ ਵਿਚੋਂ)॥ 1॥ 

Hey Sis! (The whole life and) up to the end of life one who keeps on thinking only on money and keeps on worried about money in his mind set, he lives forever the life of snake ( so please do not forget the Lord’s virtues in your way of life)

ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥

ਅਰਥ—ਹੇ ਭੈਣੇ! ( ਸਾਰੇ ਜੀਵਨ ਅਤੇ) ਜੀਵਨ ਦੇ ਅੰਤ ਤੱਕ ਜਿਹੜਾ ਆਪਣੀ ਸੋਚ ਮੰਡਲ ਵਿੱਚ ਇਸਤਰੀ ਇਸਤਰੀ ਹੀ ਕਰਦਾ ਰਹਿੰਦਾ ਜਾਂ ਜਿਸਦੀ ਸੋਚ ਵਿੱਚ ਇਸਤਰੀ ਦੀ ਯਾਦ ਹੀ ਰਹਿੰਦੀ ਹੈ ਅਤੇ ਜੇ ਉਸੇ ਸੋਚ ਵਿੱਚ ਡੁੱਬਿਆ ਰਹਿੰਦਾ ਹੈ ਜਾਂ ਮਰਿਆ ਰਹਿੰਦਾ ਹੈ ਤਾਂ ਸਮਝ ਲਵੀ ਉਹ ਮੁੜ ਮੁੜ ਇੱਕ ਵੇਸ਼ਵਾ ਦੀ ਜਿੰਦਗੀ ਜਿਉਂਦਾ ਹੈ ॥ (ਦੇਖੀ ਭੈਣੇ ਕਦੇ ਪ੍ਰਭੂ ਦੇ ਗੁਣਾਂ ਦੇ ਸਮੂੰਹ ਜਾਂ ਨਾਮ ਨੂੰ ਵਿਸਾਰ ਨਾ ਦੇਵੀਂ) 

Hey Sis! (The whole life and) up to the end of life one who keeps on thinking only about woman and always worries about woman in his mind set, he lives the whole life of a prostitute. (So please do not forget the Lord’s virtues in your way of life)

ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥

ਅਰਥ—ਹੇ ਭੈਣੇ! ( ਸਾਰੇ ਜੀਵਨ ਅਤੇ) ਜੀਵਨ ਦੇ ਅੰਤ ਤੱਕ ਜਿਹੜਾ ਆਪਣੀ ਸੋਚ ਮੰਡਲ ਵਿੱਚ ਲੜਕੇ ਲੜਕੇ ਹੀ ਕਰਦਾ ਰਹਿੰਦਾ ਜਾਂ ਜਿਸਦੀ ਸੋਚ ਵਿੱਚ ਲੜਕਿਆਂ ਦੀ ਯਾਦ ਹੀ ਰਹਿੰਦੀ ਹੈ ਅਤੇ ਜੇ ਉਸੇ ਸੋਚ ਵਿੱਚ ਡੁੱਬਿਆ ਰਹਿੰਦਾ ਹੈ ਜਾਂ ਮਰਿਆ ਰਹਿੰਦਾ ਹੈ ਤਾਂ ਸਮਝ ਲਵੀ ਉਹ ਮੁੜ ਮੁੜ ਇੱਕ ਸੂਰ ਦੀ ਜਿੰਦਗੀ ਜਿਉਂਦਾ ਹੈ ॥ (ਦੇਖੀ ਭੈਣੇ ਕਦੇ ਪ੍ਰਭੂ ਦੇ ਗੁਣਾਂ ਦੇ ਸਮੂੰਹ ਜਾਂ ਨਾਮ ਨੂੰ ਵਿਸਾਰ ਨਾ ਦੇਵੀਂ) 

Hey Sis! (The whole life and) up to the end of life one who keeps on thinking only about kids and always worries about kids in his mind set, he lives the whole life of a pig. (So please do not forget the Lord’s virtues in your way of life)

ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥

ਅਰਥ—ਹੇ ਭੈਣੇ! ( ਸਾਰੇ ਜੀਵਨ ਅਤੇ) ਜੀਵਨ ਦੇ ਅੰਤ ਤੱਕ ਜਿਹੜਾ ਆਪਣੀ ਸੋਚ ਮੰਡਲ ਵਿੱਚ ਘਰ ਘਰ ਜਾਂ ਮੰਦਰ ਹੀ ਕਰਦਾ ਰਹਿੰਦਾ ਜਾਂ ਜਿਸਦੀ ਸੋਚ ਵਿੱਚ ਮੰਦਰ ਦੀ ਯਾਦ ਹੀ ਰਹਿੰਦੀ ਹੈ ਅਤੇ ਜੇ ਉਸੇ ਸੋਚ ਵਿੱਚ ਡੁੱਬਿਆ ਰਹਿੰਦਾ ਹੈ ਜਾਂ ਮਰਿਆ ਰਹਿੰਦਾ ਹੈ ਤਾਂ ਸਮਝ ਲਵੀ ਉਹ ਮੁੜ ਮੁੜ ਇੱਕ ਪ੍ਰੇਤ ਦੀ ਜਿੰਦਗੀ ਜਿਉਂਦਾ ਹੈ ॥ (ਦੇਖੀ ਭੈਣੇ ਕਦੇ ਪ੍ਰਭੂ ਦੇ ਗੁਣਾਂ ਦੇ ਸਮੂੰਹ ਜਾਂ ਨਾਮ ਨੂੰ ਵਿਸਾਰ ਨਾ ਦੇਵੀਂ) 

Hey Sis! (The whole life and) up to the end of life one who keeps on thinking only about buildings and always worries about buildings in his mind set, he lives the whole life of a goblin. (So please do not forget the Lord’s virtues in your way of life)

ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ ਗੂਜਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ – ਅੰਗ ੫੨੬

ਹੇ ਭੇਣੇ ! ਜਿਹੜਾ ) ਜੀਵਨ ਵਿੱਚ) ਅਖੀਰ ਤੱਕ ਪ੍ਰਭੂ ਨੂੰ ਯਾਦ ਕਰਦਾ ਹੈ ਜਾਂ ਪ੍ਰਭੂ ਨੂੰ ਆਪਣੀ ਸੋਚ ਮੰਡਲ ਵਿੱਚ ਵਸਾ ਲੈਂਦਾ ਹੈ ਅਤੇ ਉਸੇ ਚਿੰਤਨ ਵਿੱਚ ਡੁਬਿਆ ਰਹਿੰਦਾ ਹੈ ਤਾਂ ਤਿਰਲੋਚਨ ਭਗਤ ਜੀ ਬੇਨਤੀ ਕਰਦਾ ਹੈ ਕਿ ਉਹ ਨਰ ਵਿਕਾਰਾ ਤੋਂ ਮੁਕਤਾ ਹੇ। ਉਸ ਦੇ ਹਿਰਦੇ ਦਿਲ ਵਿੱਚ ਜਾਂ ਸੋਚ ਮੰਡਲ ਵਿੱਚ ਪ੍ਰਭੁ ਵਸਦਾ ਹੈ॥ 5॥2

Hey sis! Tirlochan Bhagat says that One who remembers the Lord’s virtues in his way of life and up to the end of life keeps on thinking about these virtues in his mind set, he is free of vices of life and Lord lives in his mind set. (So please do not forget the Lord’s virtues in your way of life)

ਭਾਵ ਅਰਥ—ਹੇ ਭਾਈ ਪ੍ਰਭੁ ਦੇ ਗੁਣਾਂ ਦੇ ਸਮੂੰਹ ਦਾ ਜੀਵਨ ਜਿਉਣਾ ਚਾਹੀਦਾ ਹੈ। ਜਿਹੜੇ ਮਨੁਖ ਆਪਣੇ ਜੀਵਨ ਵਿੱਚ ਅਖੀਰ ਤੱਕ ਜਿਹੋ ਜਿਹੀ ਸੋਚ ਦੀ ਬਾਟਿਮ ਲਾਈਨ ਬਣਾ ਰਖਦੇ ਹਨ ਤਾਂ ਉਹ ਉਹੋ ਜਿਹਾ ਹੀ ਜੀਵਨ ਜਿਉਂਦੇ ਹਨ। ਜਿੰਨ੍ਹਾਂ ਦੀ ਬਾਟਿਮ ਲਾਈਨ ਇਸਤਰੀ ਹੈ ਉਹ ਵੇਸਵਾ ਦੀ ਜਿੰਦਗੀ ਜਿਉਂਦੇ ਹਨ। ਜਿੰਨਾ ਦੀ ਬਾਟਿਮ ਲਾਈਨ ਵੱਡੀਆ ਵਡੀਆ ਇਮਾਰਤਾ ਹਨ ਉਹ ਪ੍ਰੇਤ ਦੀ ਜਿੰਦਗੀ ਜਿਉਂਦੇ ਹਨ। ਜਿਂਨ੍ਹਾਂ ਦੀ ਬਾਟਿਮ ਲਾਈਨ ਪੈਸਾ ਹੀ ਪੈਸਾ ਉਹ ਸਪ ਦੀ ਜੂਨ ਜਿਉਂਦੇ ਹਨ। ਜਿੰਨਾ ਦੀ ਬਾਟਿਮ ਲਾਇਨ ਆਪਣੇ ਬੱਚੇ ਹੀ ਬੱਚੇ ਹਨ ਤਾਂ ਉਹ ਸੂਰ ਦੀ ਜਿੰਦਗੀ ਜਿਉਂਦੇ ਹਨ ਪਰ ਜਿਹੜੇ ਆਪਣੀ ਸੋਚ ਮੰਡਲ ਵਿੱਚ ਪ੍ਰਭੂ ਨੂੰ ਹੀ ਯਾਦ ਕਰਦੇ ਰਹਿੰਦੇ ਹਨ ਤਾਂ ਉਹ ਮਨੁਖ ਦੁਨਿਆਵੀ ਜੰਜਾਲਾ ਤੋਂ ਜਿਉਂਦੇ ਹੀ ਮੁਕਤ ਹਨ। ਉਹ ਪ੍ਰਭੁ ਨੁੰ ਮਿਲੇ ਹੋਏ ਹਨ]

Central Meaning—Hey sis! One should live life with the virtues of Lord in his mind set. People live their life whatever they have bottom line in their mindset. Those whose bottom line in their mind set is money, they live a life of snake; whose bottom line is woman in their mind set, they live a life of prostitute; whose bottom line in their mind set is kids, they live life of pig; whose bottom line in their mind set is buildings, their live a life of goblin.
So those who keep Lords virtues in their mind set, they live life free of vices and Lord lives in their mind set.

ਔਖੇ ਸ਼ਬਦਾਂ ਦੇ ਅਰਥ—ਅਰੀ—ਰੇ ( ਸੰਬੋਧਕ ਵਿਸਮਿਕ) ਬਾਈ—ਭੇਣੇ ( ਸੰਬੋਧਕ ਕਾਰਕ, ਇੱਕ ਵਚਨ ਇਲਿੰਗ), ਗੋਬਿਦ—ਪ੍ਰਭੂ ਦੇ (ਸੰਬੰਧ ਕਾਰਕ, ਇੱਕ ਵਚਨ ਪੁਲਿੰਗ), ਨਾਮੁ—ਗੁਣਾਂ ਦਾ ਸੰਗਰਹਿ ਜਾਂ ਨਾਮ ਨੂੰ (ਕਰਮ ਕਾਰਕ, ਇੱਕ ਵਚਨ, ਪੁਲਿੰਗ), ਮਤਿ—ਨਾਂ ( ਨਿਰਣਾ ਵਾਚੀ ਕਿਰਿਆ ਵਿਸ਼ੇਸ਼ਣ) ਬੀਸਰੈ—ਵਿਸਾਰ ਨ ਦੇਵੀ (ਸੰਭਾਵ ਭਵਿਖਤ ਕਾਲ ਦੀ ਕਿਰਿਆ ਹੈ),॥ 1॥ ਰਹਾਉ॥ 
ਔਖੇ ਸ਼ਬਦਾਂ ਦੇ ਅਰਥ== ਅੰਤਿ ਕਾਲਿ- ਅੰਤ ਸਮੇਂ ਤੱਕ (ਅਧਿਕਰਣ ਕਾਰਕ, ਇੱਕ ਵਚਨ, ਪੁਲਿੰਗ)ਜੋ== ਜਿਹੜਾ ( ਸੰਬੰਧ ਵਾਚਕ ਪਰਨਾਂਵ, ਇੱਕ ਵਚਨ ਪੁਲਿੰਗ) ਲਛਮੀ—ਮਾਇਆ ਨੂੰ (ਕਰਮ ਕਾਰਕ, ਇੱਕ ਵਚਨ, ਈ ਅੰਤਕ ਇਲਿੰਗ), ਸਿਮਰੈ—ਯਾਦ ਕਰਦਾ ਹੇ ਜਾਂ ਸੋਚ ਮੰਡਲ ਵਿੱਚ ਯਾਦ ਕਰਦਾ ਹੈ (ਵਰਤਮਾਨ ਕਾਲ, ਅਨਿਪੁਰਖ, ਇੱਕ ਵਚਨ ਦੀ ਕਿਰਿਆ), ਐਸੀ—ਅਜਿਹੀ (ਗੁਣ ਵਾਚਕ ਵਿਸ਼ੇਸ਼ਣ) ਚਿੰਤਾ ਮਹਿ ਮਰੈ—ਦੁਬਿਧਾ ਜਾਂ ਫਿਕਰ ਵਿਚ ਡੁੱਬ ਜਾਂਦਾ ਹੈ ਜਾਂ ਚਿੰਤਾ ਵਿੱਚ ਹੀ ਆਪਣੇ ਆਪ ਨੂੰ ਮਾਰ ਲੈਂਦਾ ਹੈ (ਮੁਹਾਵਰਾ ਹੈ ਵਰਤਮਾਨ ਕਾਲ ਅਨਿਪੁਰਖ, ਇੱਕ ਵਚਨ ਦਾ । ਨੋਟ ਏਥੇ ਸਰੀਰਕ ਮਰਨ ਦਾ ਬਿਲਕੁਲ ਹੀ ਜਿਕਰ ਨਹੀਂ ਹੈ), ਸਰਪ—ਸਪ ਦੀ (ਸੰਬੰਧ ਕਾਰਕ, ਇੱਕ ਵਚਨ, ਪੁਲਿੰਗ) ਜੋਨਿ—ਜੂਨ ਵਾਂਗ (ਇਸਤਰੀ ਲਿੰਗ, ਇੱਕ ਵਚਨ, ਅਧਿਕਰਣ ਕਾਰਕ), ਵਲਿ ਵਲਿ -ਮੁੜ ਮੁੜ ਕੇ (ਪ੍ਰਕਾਰ ਵਾਚੀ ਕਿਰਿਆ ਵਿਸ਼ੇਸ਼ਣ), ਅਉਤਰੈ—ਵਿਚਰਦਾ ਹੈ ਜਾਂ ਜੀਵਨ ਜਿਉਂਦਾ ਹੈ ਜਾਂ ਅਵਤਾਰ ਧਾਰਦਾ ਹੈ (ਵਰਤਮਾਨ ਕਾਲ, ਇੱਕ ਵਚਨ, ਅਨਿਪੁਰਖ ਦੀ ਕਿਰਿਆ ਹੈ)॥ 1॥ 
ਔਖੈ ਸ਼ਬਦਾਂ ਦੇ ਅਰਥ—ਬੇਸਵਾ—ਵੇਸਵਾ ਦੀ (ਸੰਬੰਧ ਕਾਰਕ ,ਇੱਕ ਵਚਨ ਇਲਿੰਗ), ਸੂਕਰ—ਸੂਰ ਦੀ (ਸੰਬੰਧ ਕਾਰਕ, ਇੱਕ ਵਚਨ ਪੁਲਿੰਗ), ਮੰਦਰ—ਇਮਾਰਤਾਂ (ਕਰਮ ਕਾਰਕ, ਬਹੁ ਵਚਨ ਪੁਲਿੰਗ), ਪ੍ਰੇਤ—ਮਰੇ ਸਰੀਰ ਦੀ (ਸੰਬੰਧ ਕਾਰਕ ,ਇੱਕ ਵਚਨ ਪੁਲੁੰਗ), ਨਰਾਇਣੁ—ਪ੍ਰਭੂ ਨੂੰ (ਕਰਮ ਕਾਰਕ, ਇੱਕ ਵਚਨ ਪੁਲਿੰਗ), ਬਦਤਿ—ਬੇਨਤੀ ਕਰਦਾ ਹੈ (ਵਰਤਮਾਨ ਕਾਲ ਇੱਕ ਵਚਨ ਦੀ ਕਿਰਿਆ ਹੈ)

Article was first shared on Facebook by Chamkaur Singh Brar.