Darshan and Charan According ToGurmat Sidhaant- In Gurbani Context
ਦਰਸ਼ਨ ਅਤੇ ਚਰਨਾਂ ਦੇ ਗੁਰਮਤਿ ਅਨੁਸਾਰੀ ਭਾਵ॥
ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥
ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥
ਕਬੀਰ ਜੀ ਆਖ ਰਹੇ ਹਨ ਕੇ (ਜਦ ਮਾਇਆ ਦੀ ਜੇਵਰੀ ਟੁਟੀ ਤਾ ਇਕ ਬਿਰਹੇ ਨੇ ਜਨਮ ਲਿਆ)ਹੁਣ ਨੈਨਾ ਨੂ ਤੇਰੇ ਦਰਸ਼ਨ ਦੀ ਤਾਘ ਹੈ, ਸਰਵਨ ਤੇਰਾ ਜਸ ਸੁਣਨਾ ਚਾਉਂਦੇ ਹਨ॥ ਰਸਨਾ ਦੀ ਤਾਘ ਉਹ ਤੇਰੇ ਗੁਣ ਉਚਰੇ ਤੇ ਤੇਰੇ ਬਚਨ ਰੂਪੀ ਚਰਨ ਮੇਰੇ ਹਿਰਦੇ ਵਿਚ ਟਿਕ ਜਾਣ॥
ਨਿਹਾਰਉ ਤੇ ਚਰਨ ਕਮਲ ਅਕਸਰ ਕਿਸੇ ਆਕਾਰ ਦਾ ਭੁਲੇਖਾ ਪਾਉਂਦੇ ਹਨ॥
ਨਿਹਾਰਉ ਜਾ ਦਰਸ਼ਨ ਤੂ ਭਾਵ ਗੁਰੂ ਦੇ ਸਿਧਾਤ ਨੂ ਅਪਨਾ ਲੈਣਾ॥
ਪ੍ਰਮਾਣ-
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥
ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥
ਹੁਣ ਸਾਫ਼ ਹੈ ਕੇ ਦਰਸ਼ਨ ਪਦ ਤੂ ਬਾਦ ਅਕਾਲ ਮੂਰਤਿ ਆਇਆ ਹੈ ਅਕਾਲ ਮੂਰਤਿ ਕੋਈ ਦਿਖ ਨਹੀ ਬਲਕੇ ਗੁਣ ਰੂਪੀ ਸਿਧਾਤ ਹੈ॥
ਭਾਈ ਗੁਰਦਾਸ ਜੀ ਏਵੈ ਦਸਦੇ ਹਨ.
ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਏਹ ਲੇਵੇ ਬਾਲਾ॥
ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥
ਹੁਣ ਦਰਸ਼ਨ ਜੇ ਕੋਈ ਦਿੱਖ ਨੂੰ ਵੇਖਣ ਨੂ ਆਖਿਆ ਹੁੰਦਾ ਤਾ ਦਰਸ਼ਨ ਤਾ ਗੁਰੂ ਨਾਨਕ ਜੀ ਨੂ ਸਿਧਾ ਦੇ ਇਕ ਦੂਜੇ ਦੇ ਮੱਥੇ ਲੱਗਦੇ ਹੀ ਹੋ ਗਏ ਸਨ॥ ਪਰ ਅਸਲ ਵਿਚ ਦਰਸ਼ਨ ਤੂ ਭਾਵ ਸਿਖਿਆਵਾ ਨੂ ਅਪਨਾ ਲੈਣ ਤੂ ਹੁੰਦਾ ਹੈ॥
ਇੱਦਾ ਹੀ ਸੱਜਣ ਠਗ (ਭਾਈ-ਸੱਜਣ) ਨੂੰ ਗੁਰੂ ਨਾਨਕ ਦੇ ਸਰੀਰ ਦੇ ਦਰਸ਼ਨ ਤਾ ਆਹਮਣੇ ਸਾਹਮਣੇ ਹੋਂਦੇ ਹੋ ਗਏ ਸਨ ਪਰ ਅਸਲ ਬਦਲਾਵ ਤਦ ਆਇਆ ਜਦ ਗੁਰ ਸਬਦੁ ਦੇ ਦਰਸ਼ਨ ਹੋਏ॥ ਜਦ ਗੁਰੂ ਜੀ ਨੇ ਆਖਿਆ..
ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥
ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥
੨.ਚਰਨ ਕਮਲ….
ਮਾਈ ਚਰਨ ਗੁਰ ਮੀਠੇ ॥
ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥
ਹੁਣ ਸਾਫ਼ ਹੈ ਕੇ ਕਿਸਦੇ ਚਰਨ ਤਾ ਮੀਠੇ ਨਹੀ ਹੋ ਸਕਦੇ ਹਨ॥
ਚਰਨਾ ਨੂ ਭਾਵ ਗੁਰੂ ਦੇ ਬਚਨ ਹੈ॥ਜੋ ਗੁਰੂ ਨੇ ਆਪਣੇ ਬਚਨਾ ਰਾਹੀ ਗੁਰਮਤ ਦਾ ਰਾਹ ਦਸਿਆ ਹੈ॥
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥
ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥