Position of Women in Gurmat – Gurbani Context – Asa Ki Vaar
ਆਸਾ ਦੀ ਵਾਰ ਦੇ ਅਗਲੇ ਸਲੋਕ ”ਭੰਡਿ ਜੰਮੀਐ”’ਨੂ ਸੁਰੂ ਕਰਨ ਤੂ ਪਹਲਾ ਇਕ ਗੱਲ ਵਿਚਾਰਨ ਯੋਗ ਹੈ ਕੇ ਪਿਛਲੀ ੧੫ ਵੀ ਪਉੜੀ ਤੂ ਬਾਹਮਣ ਬਾਦ ਪਾਖੰਡ ਵਾਦ ਉਤੇ ਚਰਚਾ ਗੁਰੂ ਜੀ ਨੇ ਕੀਤੇ ਤੇ ਹੁਣ ਇਸ ਲੜੀ ਦੇ ਅੰਤਮ ਪੜਾਅ ਵਿਚ ਆ ਇਸਤਰੀ ਦੀ ਮਹਾਨਤਾ ਦਾ ਜਿਕਰ ਕੀਤਾ ਅਜੇਹਾ ਕਿਉ?
ਬਾਹਮਣ ਇਕ ਗੱਲ ਤੂ ਭਲੀ ਭਾਂਤ ਜਾਣੂ ਸੀ ਤੇ ਹੈ ਕੇ ਸਮਾਜ ਤੇ ਜੇ ਕਾਬਿਜ ਹੋਣਾ ਹੈ ਤਾ ਔਰਤ ਨੂ ਦਬਿਆ ਕੁਚਲਿਆ ਜਾਵੇ॥ਇਸ ਦੇ ਪਿਛੇ ਕਾਰਨ ਹੈ ਮਾਂ ਕੇਵਲ ਮਮਤਾ ਦਾ ਨਾਮ ਨਹੀ ਸਗੋ ਮੁਢਲੇ ਗੁਣਾ ਦੀ ਨੀਹ ਹੋਂਦੀ ਹੈ॥ਮਾ ਦੀਆ ਦੋ ਗੋਦਾ ਹੋਂਦੀਆ ਹਨ ਇਕ ਵਿਚ ਜੀਵਨ ਪਲਦਾ ਹੈ ਤੇ ਦੂਜੀ ਗੋਦ ਵਿਚ ਜੀਵਨ ਜਾਚ ਪਲਦੀ ਹੈ ਇਹ ਦੋਵਾ ਤੂ ਸਮਾਜ ਬਣਦਾ ਹੈ॥ਹੁਣ ਜੇ ਮਾਂ ਦੀ ਸੋਚ ਵਿਚ ਬਾਹਮਣ ਵਾਦ ਪਾਖੰਡ ਵਾਦ ਘਾਣ ਕਰ ਜਾਵੇ ਤਾ ਇਸਦੇ ਅਸਰ ਵਜੋ ਜੀਵਨ ਤੇ ਜੀਵਨ ਜਾਚ ਦੋਵੇ ਸਿਧੇ ਤੋਰ ਤੇ ਬਾਹਮਣ ਵਾਦ ਪਾਖੰਡ ਵਾਦ ਦੇ ਅਧੀਨ ਹੋ ਜਾਣਗੇ॥ਜੋ ਚਾਲ ਗੁਰੂ ਜੀ ਨੇ ਪਿਛਲੇ ਪਉੜੀਆ ਵਿਚ ਸਮਝਾਈ ॥
ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਮਹਲਾ ੧ ਸੰਬੋਧਨ ਕਰਦੇ ਹੋਏ ਆਖਦੇ ਹਨ ਕੇ ਇਸਤਰੀ ਤੂ ਦੇਹ ਨੂ ਜਨਮ ਮਿਲਦਾ ਹੈ,ਇਸਤਰੀ ਦੇ ਅੰਦਰ ਹੀ ਦੇਹ ਬਣਦੀ ਹੈ,ਤੇ ਇਸਤਰੀ ਨਾਲ ਹੀ ਵਿਆਹ ਦਾ ਰਸਮ ਹੋਂਦੀ ਹੈ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਇਸਤਰੀ ਨਾਲ ਸੰਬੰਧ ਬਣਦਾ ਹੈ ਇਸਤਰੀ ਨਾਲ ਹੀ ਜਗਤ ਦੀ ਉਤਪਤੀ ਚਲ ਰਹੀ ਹੈ॥ਇਸਤਰੀ ਮਰ ਜਾਵੇ ਤਾ ਹੋਰ ਇਸਤਰੀ ਲਭੀ ਜਾਂਦੀ ਹੈ ਕਿਓਕੇ ਇਸਤਰੀ ਨਾਲ ਹੀ ਰਿਸਤੇ ਦਾਰੀਆ ਚਲਦੀਆ ਹਨ॥
ਨੋਟ-”’ਭੰਡੁ ਮੁਆ ਭੰਡੁ ਭਾਲੀਐ”’ਸਿਖ ਦਾ ਓਹ ਸਿਧਾਤ ਹੈ ਜਿਥੇ ਇਕ ਵਾਰ ਗੁਰੂ ਨੂ ਸਮਰਪਣ ਹੋਕੇ ਕੀਤਾ ਅਨੰਦੁ ਕਾਰਜ ਦੁਬਾਰਾ ਪਹਲੀ ਇਸਰਤੀ ਦੇ ਅਕਾਲ ਚਲਾਣੇ ਤੂ ਬਾਅਦ ਕੀਤਾ ਜਾ ਸਕਦਾ ਹੈ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਇਹ ਕਿਥੋ ਦੀ ਸਮਝਦਾਰੀ ਹੈ ਕੇ ਇਸਰਤੀ ਨੂ ਮੰਦਾ ਬੋਲਿਆ ਜਾਵੇ ਜਿਸ ਨੇ ਸੰਸਾਰੀ ਉਤਪਤੀ ਚਲਾ ਕੇ ਕਈ ਹੀ ਮਹਾ ਪੁਰਖਾ ਨੂ ਸੰਸਾਰ ਨੂ ਸੇਧ ਦੇਣ ਲਈ ਜਨਮ ਦਿੱਤਾ॥
ਸਾਡੇ ਗੁਰਦਵਾਰਿਆ ਵਿਚ ਵੀ ਅੱਜ ਦੁਖ ਦੀ ਗੱਲ ਹੈ ਕੇ ਇਸਤਰੀ ਨਾਲ ਭੇਦ ਭਾਵ ਹੋਂਦਾ ਹੈ ਇਥੋ ਤੱਕ ਕੇ ਦਰਬਾਰ ਸਾਹਿਬ ਵਿਚ ਇਸਰਤੀਆ ਨੂ ਕੀਰਤਨ ਦੀ ਮਨਾਈ ਕੀਤੀ ਹੋਈ ਹੈ ,ਦੇਖੋ ਗੁਰੂ ਕੀ ਆਖ ਰਹੇ ਹਨ ਤੇ ਗੁਰਦਵਾਰਿਆ ਵਿਚ ਗੁਰੂ ਦੇ ਵਾਰਿਸ ਅਖਵਾਣ ਵਾਲਿਆ ਦੀ ਮਾਨਸਿਕਤਾ ਕਿੰਨੀ ਗਿਰ ਚੁਕੀ ਹੈ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਇਸਤਰੀ ਤੂ ਇਸਤਰੀ ਜਨਮ ਲੈਂਦੀ ਹੈ ਜਿਸ ਦੇ ਕਾਰਨ ਇਹ ਨਿਜਾਮ ਬਣਿਆ ਹੋਇਆ ਹੈ ਨਹੀ ਤਾ ਇਸਤਰੀ ਤੂ ਬਿਨਾ ਹੋਰ ਕੋਈ ਜੀਵ ਪੈਦਾ ਨਹੀ ਕਰ ਸਕਦਾ ਹੈ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਗੁਰੂ ਨਾਨਕ ਜੀ ਇਸਤਰੀ ਨੂ ਇੰਨਾ ਵੱਡਾ ਸਤਕਾਰ ਦਿੰਦੇ ਆਖਦੇ ਹਨ ਕੇ ਕੇਵਲ ਸਚਾ,ਸਾਹਿਬ ਇਸਰਤੀ ਤੂ ਨਹੀ ਪੈਦਾ ਹੋਇਆ॥ਬਾਕੀ ਸਭ ਉਤਪਤੀ ਇਸਰਤੀ ਰਾਹੀ ਹੋਈ ਹੈ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥ {ਪੰਨਾ 473}
ਜੋ ਜੀਵ ਵਹਿਮਾ ਭਰਮਾ ਵਿਚੋ ਨਿਕਲ ਕੇ ਇਕ ਸਚੇ ਸਾਹਿਬ ਦੀ ਸਿਫਤ ਸਲਾਹ ਕਰਦੇ ਹਨ ਉਹਨਾ ਦੇ ਭਾਗ ਉਦੇ ਹੋ ਜਾਂਦੇ ਹਨ ,ਹੇ ਨਾਨਕ ਅਜੇਹੇ ਜੀਵਾ ਸਾਹਿਬ ਦੇ ਸਨਮੁਖ ਹੋ ਸਾਹਿਬ ਦੇ ਹੁਕਮ ਰੂਪੀ ਦਰਬਾਰ ਵਿਚ ਪਰਵਾਨ ਹੋ ਜਾਂਦੇ ਹਨ॥