ARTICLES - ENGLISH/PUNJABI

Shabad Vichaar – Bhagat Kabir Ji – Raag Bhasant Sureh Ki Jaisee Teri Chaal

By Arminder Singh Hargobindpureeah

ਆਉ ਕਬੀਰ ਜੀ ਦੇ ਇਕ ਸਬਦੁ ਨੂੰ ਵਿਚਾਰਦੇ ਹੋਏ ਮਨ ਨਾਲ ਗੱਲ ਬਾਤ ਕਰੀਏ॥
ਬਸੰਤੁ ਕਬੀਰ ਜੀਉ ੴ ਸਤਿਗੁਰ ਪ੍ਰਸਾਦਿ ॥
ਸੁਰਹ ਕੀ ਜੈਸੀ ਤੇਰੀ ਚਾਲ ॥
ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥
ਹੇ ਮੇਰੇ ਸੁਧਾਰ ਵੱਲ ਨੂੰ ਤੁਰੇ ਮਨਾਂ ਹੁਣ ਤੇਰੀ ਚਾਲ ਕਿੰਨੀ ਠਹਰਾਵੈ ਵਾਲੀ ਹੈ ਮਾਨੋ ਜਿਵੇ ਗਾ ਤੁਰਦੀ ਹੋਵੇ॥ਮਨਾਂ ਤੇਰੇ ਮਾਇਆ ਰੂਪੀ ਪੂਛ ਗੁਰੂ ਸਿਖਿਆਵਾਂ ਦੇ ਅਧੀਨ ਹੋ ਕਿੰਨੀ ਚਮਕਦਾਰ ਹੋ ਗਈ ਹੈ॥ਭਾਵ ਅਵਗੁਣ ਦੀ ਰਾਤ ਗੁਣਾ ਦੇ ਪ੍ਰਗਾਸ ਨਾਲ ਰੋਸ਼ਨ ਹੋ ਗਈ ਹੈ॥
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥
ਹੇ ਮੇਰੇ ਮਨਾਂ ਜੋ ਗੁਰੂ ਗਿਆਨ ਰਾਹੀਂ ਹਿਰਦੇ ਘਰ ਵਿਚ ਗੁਣਾ ਦਾ ਬੋਹਲ ਜਮਾ ਹੋਇਆ ਹੈ ਤੂੰ ਉਹ ਖੁਰਾਕ ਜੀ ਸਦਕੇ ਖਾ॥ਪਰ ਧਿਆਨ ਰੱਖੀ ਘਰ ਦੀ ਖੁਰਾਕ ਛੱਡ ਕਿਸੇ ਹੋਰ ਦੇ ਦਰ ਉਤੇ ਹਰਗਿਜ ਨਾਂਹ ਜਾਵੀ॥
ਚਾਕੀ ਚਾਟਹਿ ਚੂਨੁ ਖਾਹਿ ॥
ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥
ਹੇ ਮੇਰਾ ਮਨਾਂ ਜਦ ਤੂੰ ਬਾਹਰ ਦੀ ਖੁਰਾਕ ਨੂੰ ਆਪਣਾ ਭੋਜਨ ਮੰਨਣੀ ਬੈਠਾ ਸੀ ਤਦ ਤੇਰਾ ਸੁਭਾਅ ਇਹ ਹੋਂਦਾ ਸੀ ਕੇ ਤੂੰ ਵਿਕਾਰਾਂ ਰੂਪੀ ਚੂਨਾ ਖਾਂਦਾ ਸੀ ਤੇ ਤੇਰੇ ਅੰਦਰ ਲੋਭ ਦੀ ਇੰਨੀ ਪ੍ਰਭਲਤਾ ਹੋਂਦੀ ਸੀ ਕੇ ਤੂੰ ਚਾਕੀ ਦਾ ਚੀਥਰਾ ਵੀ ਚੱਕ ਭੱਜਣ ਦੀ ਕਰਦਾ ਸੀ ਭਾਵ ਪਦਾਰਥੀ ਜਕੜ ਸੀ॥ਖਾ ਪੀ ਕੇ ਵੀ ਸੰਤੋਖ ਨਹੀਂ ਸੀ ॥
ਛੀਕੇ ਪਰ ਤੇਰੀ ਬਹੁਤੁ ਡੀਠਿ ॥
ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥
ਤੇਰਾ ਨਿਗ੍ਹਾ ਉਚੇ ਟੰਗੇ ਛਿੱਕੇ ਉਤੇ ਰਹਿੰਦੀ ਸੀ ਭਾਵ ਕੇ ਮੱਤ ਹਮੇਸ਼ਾ ਉੱਚੀ ਹੋਂਦੀ ਹੈ ਪਰ ਮਨ ਦੀ ਕੋਸਿਸ ਰਹਿੰਦੀ ਹੈ ਕੇ ਮਤ ਨੂੰ ਚਪੱਟ ਲਵੇ ਤੇ ਮਨਮਤਿ ਨੂੰ ਜਨਮ ਦੇਵੇ॥ਜਦ ਮੱਤ ਮਨ ਦੇ ਵੱਸ ਹੋ ਮਨਮੱਤ ਹੋ ਜਾਂਦੀ ਹੈ ਤਾ ਅਜੇਹੀ ਅਵਸਥਾ ਨੂੰ ਹਲਕਾਇਆ ਹੋਇਆ ਮੰਨਿਆ ਜਾਂਦਾ ਹੈ ਤੇ ਸਾਨੂੰ ਸਭ ਨੂੰ ਪਤਾ ਹੈ ਹਲਕਾਏ ਨੂੰ ਹਮੇਸ਼ਾ ਦੂਜਿਆਂ ਤੂੰ ਮਾਰ ਪੈਂਦੀ ਹੈ॥
ਐਵੇ ਜਦ ਮਤ ਮਨ ਦੇ ਅਧੀਨ ਹੋ ਮਨਮਤਿ ਹੋ ਜਾਂਦੀ ਹੈ ਤਾ ਫਿਰ ਜੀਵਨ ਦੇ ਹਰ ਪੜਾਅ ਉਤੇ ਵਿਕਾਰਾਂ ਕੋਲੋਂ ਮਾਰ ਖਾਂਦੀ ਹੈ ਇਸੇ ਮਾਰ ਨੂੰ ਜਮਾ ਦੀ ਮਾਰ ਵੀ ਆਖਿਆ ਗਿਆ ਹੈ ਤੇ ਹੁਕਮ ਦਾ ਡੰਡਾ ਹੀ ਕਿਹਾ ਗਿਆ ਹੈ ॥
ਕਹਿ ਕਬੀਰ ਭੋਗ ਭਲੇ ਕੀਨ ॥
ਮਤਿ ਕੋਊ ਮਾਰੈ ਈਂਟ ਢੇਮ ॥੪॥੧॥
ਹੇ ਮੇਰੇ ਮਨ ਕਬੀਰ ਤਾ ਤੈਨੂੰ ਇਹੀ ਸੰਬੋਧਨ ਕਰਦਾ ਹੈ ਕੇ ਭਲੇ ਭੋਗ ਕਰ ਭਾਵ ਕੇ ”ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥ ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥”’ਜਦ ਇਹ ਗੱਲ ਤੂੰ ਮੰਨ ਲਈ ਫਿਰ ਕੋਈ ਤੇਰੇ ਵੱਲ ਕੋਈ ਉਗਲ ਤੱਕ ਨਹੀਂ ਕਰ ਸਕਦਾ ਮਾਰਨਾ ਤਾ ਦੂਰ ਦੀ ਗੱਲ ਰਹੀ॥