ARTICLES - ENGLISH/PUNJABI

Can The Creator be under any ones Control..ever ?

 

Tun Bhagtahn key Vass….Bhagtahn Taan Tera ?  is the word Vass….meaning “Under Control” or “resides within” as in Vassiah Hoyah…

ਇੱਕ ਸਵਾਲ? 

ਕੀ ਸੂਰਜ ,ਚੰਦ,ਤਾਰੇ,ਪਾਣੀ,ਹਵਾ,ਦਿਨ,ਰਾਤਿ ਕਿਸੇ ਦੇ ਵੱਸ ਵਿੱਚ ਹਨ?ਸਭ ਦਾ ਇੱਕ ਹੀ ਜਵਾਬ ਹੋਇਗਾ ਕਿ ਨਹੀੰ। 

ਅੱਜ ਕਥਾ ਜੋ PTC ਚੈਨਲ ਤੇ 6 ਅਕਤੂਬਰ 2027 ਸ਼ੁੱਕਰਵਾਰ ਨੂੰ ਹੋ ਰਹੀ ਸੀ ਤੇ “ ਤੂ ਭਗਤਾ ਕੈ ਵਸਿ ਭਗਤਾਂ ਤਾਣ ਤੇਰਾ” ਜਿਸਦਾ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ਵੀ ਇਹੀ ਕੀਤੇ ਹਨ ਕਿ ਉਹ ਭਗਤਾਂ ਦੇ ਵਸੁ ਵਿੱਚ ਹੈ। ਇਹ ਅਤਕਥਨੀ ਜਿਹੀ ਲੱਗੀ ਕਿਉਂਕਿ ਜੇ ਉਸਦੀ ਬਣਾਈ ਕੁਦਰਤਿ ਕਿਸੇ ਦੇ ਵੱਸ ਨਹੀ ਤਾਂ ਰੱਬ ਕਿਵੇਂ ਕਿਸੇ ਭਗਤ ਦੇ ਵਸੁ ਹੋ ਸਕਦਾ ਹੈ? ਫੇਰ ਜਿਸਦੇ ਵਸਿ ਹੋਵੇ ਉਹ ਕਹੇ ਕਿ ਭਗਤਾਂ ਤਾਣ ਤੇਰਾ? ਉਹ ਤਾਂ ਕਹੇਗਾ ਕਿ ਮੈ ਰੱਬ ਵੱਸ ਕਰ ਲਿਆ ਤੇ ਮੈਨੂੰ ਆਪਣੇ ਆਪ ਤੇ ਮਾਣ ਹੈ ਫੇਰ ਰੱਬ ਦੇ ਤਾਣ ਦੀ ਜਗ੍ਹਾ ਉਸਦਾ ਆਪਣਾ ਹੀ ਤਾਣ ਹੋਏਗਾ।
ਮੈਨੂੰ ਜੋ ਮਹਿਸੂਸ ਹੋ ਰਿਹਾ ਉਹ ਹੈ ਕਿ ਹੇ ਵਾਹਿਗੁਰੂ ਜੀ ਤੂੰ ਭਗਤਾਂ ਕੈ ਵਸਿ ਭਾਂਵ ਤੂੰ ਰੱਬ ਜੀ ਭਗਤਾਂ ਕੈ ਭਗਤਾਂ ਦੇ ਵਸੁ ਹਿਰਦੇ ਵਿੱਚ ਵੱਸਦਾ ਹੈ ਤੇ ਉਹਨਾਂ ਭਗਤਾਂ ਨੂੰ ਤੇਰਾ ਤਾਣ ਹੈ ।
ਪਾਤਸ਼ਾਹ ਵੀ ਕਹਿ ਰਹੇ ਹਨ “ ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ। ਸਭਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ।” ਉਹ ਰੱਬ ਜੀ ਵਾਹਿਗੁਰੂ ਜੀ ਖੁਦਾ God ਕਿਸੇ ਦੇ ਹਿਰਦੇ ਵਿੱਚ ਵੱਸ ਤਾਂ ਸਕਦਾ ਹੈ ਪਰ ਸਾਰੀ ਕੁਦਰਤਿ ਉਹਦੇ ਵੱਸ ਵਿੱਚ ਹੈ ਉਹ He ਕਿਸੇ ਦੇ ਵੱਸ ਨਹੀ ਹੈ । ਜੇ ਕਿਸੇ ਇੱਕ ਭਗਤ ਦੇ ਵੱਸ ਹੈ ਤਾਂ ਫੇਰ ਬਾਕੀ ਵੀ ਏਹੀ ਦਾਅਵਾ ਕਿਉਂ ਨਹੀ ਕਰਨਗੇ?
ਅੰਤ ਵਿੱਚ ਗੁਰੂ ਵਾਕ ਰਾਹੀ ਪ੍ਰੋੜ੍ਹਤਾ ਕਰਦਾ ਹੋਇਆਂ “ ਸੋਰਠਿ ਮਹਲਾ ੫ ਘਰੁ ੧।ਜਾ ਕੈ ਹਿਰਦੈ ਵੱਸਿਆ ਤੂ ਕਰਤੇ ਤਾਂ ਕੀ ਤੈ ਆਸ ਪੁਜਾਈ।ਦਾਸ ਅਪਨੇ ਕਉ ਤੂ ਵਿਸਰਹਿ ਨਾਹੀ ਚਰਨ ਧੂਰਿ ਮਨਿ ਭਾਈ।੧। ਤੇਰੀ ਅਕਥ ਕਥਾ ਕਥਨ ਨ ਜਾਈ।ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ।ਰਹਾਉ।
ਬੇਨਤੀ: ਇਹਨੂੰ ਟਿੱਪਣੀ ਨਹੀ ਸਮਝਣਾ ਆਪਣੇ ਮਨ ਦਾ ਵਲਵਲਾ ਸਾਂਝਾ ਕਰ ਰਿਹਾ ਹਾਂ ਕੁਉਂਕਿ ਉਹ ਵਾਹਿਗੁਰੂ ਕਰਤੇ ਦੀ ਮਤਿ ਇਹੋ ਕਹਿੰਦੀ ਹੈ ਜੋ ਅੰਦਰਿ ਹੈ ਉਹ ਬਾਹਰ ਕੱਢ ।
ਕੋਈ ਗਲਤੀ ਹੋਵੇ ਤਾਂ ਸਤਿਗੁਰ ਬਖਸ਼ੰਦ ਪਿਤਾ ਮੁਆਫ਼ੀ ਕਰਨਗੇ ਜੀ।